September 8, 2026
file 0000000074a08211b7b894193d0cdf5d

ਵਿਦੇਸ਼ੀ ਨੰਬਰ ਤੋਂ ਪਹਿਲਾਂ ਵੀ ਮੰਗੀ ਜਾ ਚੁੱਕੀ 50 ਲੱਖ ਰੁਪਏ ਦੀ ਫਿਰੌਤੀ,

ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ

ਬਟਾਲਾ 23 ਅਗਸਤ– ਬਟਾਲਾ ਦੇ ਜਲੰਧਰ ਰੋਡ ‘ਤੇ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਓਮ ਮੈਡੀਕਲ ਸਟੋਰ ‘ਤੇ ਬਾਈਕ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਪਿਸਤੌਲ ਤੋਂ ਦੋਵੇਂ ਵਾਰ ਫਾਇਰ ਮਿਸ ਹੋਣ ਕਾਰਨ ਵੱਡੀ ਵਾਰਦਾਤ ਹੋਣ ਤੋਂ ਟਲ ਗਈ। ਥਾਣਾ ਸਿਵਲ ਲੈਣ ਪੁਲਿਸ ਨੇ ਮਾਮਲਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਸੀਸੀਟੀਵੀ ਵਿਚ ਕੈਦ ਅਰੋਪੀ


ਦੁਕਾਨ ਮਾਲਕ ਸੰਦੀਪ ਸ਼ਰਮਾ ਮੁਤਾਬਕ ਐਤਵਾਰ ਦੁਪਹਿਰ ਕਰੀਬ ਢਾਈ ਵਜੇ ਇੱਕ ਮੋਟਰਸਾਈਕਲ ‘ਤੇ ਦੋ ਨੌਜਵਾਨ ਕਾਦੀਆਂ ਚੁੰਗੀ ਵੱਲੋਂ ਜਲੰਧਰ ਰੋਡ ‘ਤੇ ਪਹੁੰਚੇ। ਦੋਵੇਂ ਓਮ ਮੈਡੀਕਲ ਸਟੋਰ ਦੇ ਸਾਹਮਣੇ ਰੁਕੇ। ਇਸ ਦੌਰਾਨ ਬਾਈਕ ਦੇ ਪਿੱਛੇ ਬੈਠੇ ਨੌਜਵਾਨ ਨੇ ਪਿਸਤੌਲ ਕੱਢ ਕੇ ਦੋ ਵਾਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ।

ਜਾਂਚ ਕਰਦੇ ਹੋਏ ਪੁਲਿਸ

ਪਰ ਦੋਵੇਂ ਵਾਰ ਪਿਸਤੌਲ ਤੋਂ ਗੋਲੀ ਨਹੀਂ ਚੱਲੀ। ਇਸੇ ਦੌਰਾਨ ਦੁਕਾਨ ਦੇ ਬਾਹਰ ਪਹਿਲਾਂ ਤੋਂ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਦੇਖ ਕੇ ਦੋਵੇਂ ਮੁਲਜ਼ਮ ਤੇਜ਼ੀ ਨਾਲ ਬਾਈਕ ਭਜਾਉਂਦੇ ਹੋਏ ਨਾਲ ਲੱਗਦੀ ਗਲੀ ਰਾਹੀਂ ਗੋਨਸਪੁਰਾ ਰੋਡ ਵੱਲ ਫਰਾਰ ਹੋ ਗਏ।

ਦੁਕਾਨ ਮਲਿਕ ਜਾਣਕਾਰੀ ਦਿੰਦੇ ਹੋਏ

ਦੁਕਾਨ ਮਾਲਕ ਅਨੁਸਾਰ ਇਸ ਤੋਂ ਪਹਿਲਾਂ ਵੀ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਚੁੱਕੀ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਵਿੱਚ ਪਹਿਲਾਂ ਹੀ ਮਾਮਲਾ ਦਰਜ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਚੌਕੀ ਅਰਬਨ ਅਸਟੇਟ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਜਲੰਧਰ ਰੋਡ ‘ਤੇ ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਕਈ ਦੁਕਾਨਦਾਰਾਂ ਤੋਂ ਪਹਿਲਾਂ ਵੀ ਫਿਰੌਤੀ ਮੰਗੇ ਜਾਣ ਅਤੇ ਦੁਕਾਨਾਂ ‘ਤੇ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *