September 8, 2026
IMG 20260825 WA0000

—-ਦੋ ਦਿਨ ਪਹਿਲਾਂ ਵੀ ਅੱਡਾ ਅੰਮੋ ਨੰਗਲ ਵਿਖੇ ਕਰਿਆਨੇ ਦੀ ਦੁਕਾਨ ਤੇ ਵੀ ਚੱਲੀਆਂ ਸਨ ਗੋਲੀਆਂ ਬਟਾਲਾ 25

—-ਦੋ ਦਿਨ ਪਹਿਲਾਂ ਵੀ ਅੱਡਾ ਅੰਮੋ ਨੰਗਲ ਵਿਖੇ ਕਰਿਆਨੇ ਦੀ ਦੁਕਾਨ ਤੇ ਵੀ ਚੱਲੀਆਂ ਸਨ ਗੋਲੀਆਂ

ਬਟਾਲਾ 25 ਅਗਸਤ(ਬਿਊਰੋ)-ਬਟਾਲਾ ਦੇ ਥਾਣਾ ਰੰਗੜ ਰੰਗੜ ਨੰਗਲ ਦੇ ਅਧੀਨ ਆਉਂਦੇ ਅੱਡਾ ਰੰਗੜ ਨੰਗਲ ਵਿਖੇ ਆੜਤੀਏ ਦੇ  ਘਰ ਤੇ ਪੈਟਰੋਲ ਬੰਬ ਅਤੇ ਗੋਲੀਆਂ ਚੱਲਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਹਮਲੇ ਦਾ ਕਾਰਨ ਆੜ੍ਹਤੀ ਕੋਲੋਂ ਰੰਗਦਾਰੀ ਮੰਗਣ ਦਾ ਦੱਸਿਆ ਜਾ ਰਿਹਾ।

301078

ਜਾਣਕਾਰੀ ਦੌਰਾਨ ਪੰਮਾ ਨੇ ਦੱਸਿਆ ਕਿ ਉਸਦਾ ਚਾਚਾ ਗੁਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਰੰਗੜ ਨੰਗਲ ਜੋ ਕਿ ਆੜਤ ਦਾ ਕੰਮ ਕਰਦਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਆਪਣੇ ਬੱਚਿਆਂ ਕੋਲੋਂ ਵਿਦੇਸ਼ ਗਿਆ ਹੋਇਆ ਜਾ। ਘਰ ਵਿੱਚ ਰੱਖੇ ਹੋਏ ਕੰਮ ਕਰਨ ਵਾਲੇ ਵਿਅਕਤੀ ਦੇ ਅਨੁਸਾਰ ਰਾਤ ਦੇ ਕਰੀਬ 1 ਵਜੇ ਬਟਾਲਾ ਤੋਂ ਜਲੰਧਰ ਰੋਡ ਵਾਲੀ ਸਾਈਡ ਤੋਂ ਅਚਾਨਕ ਧਮਾਕਾ ਹੋਇਆ  ਅਤੇ ਨਾਲ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਥਾਣਾ ਰੰਘੜ ਨੰਗਲ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਜਦ ਥਾਣਾ ਰੰਘੜ ਨੰਗਲ ਦੀ ਪੁਲਿਸ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਮਹਿਤੇ ਵਾਲੀ ਸਾਈਡ ਤੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪੈਟਰੋਲ ਬੰਬ ਕੋਠੀ ਦੇ ਉੱਪਰ ਸੁੱਟਿਆ ਅਤੇ ਦੋ ਫਾਇਰ ਕਰਕੇ ਫਿਰ ਤੋਂ ਮਹਿਤਾ ਵਾਲੀ ਸਾਈਡ ਨੂੰ ਫਰਾਰ ਹੋ ਗਏ।

ਇੱਥੇ ਦੱਸਣ ਯੋਗ ਇਹ ਵੀ ਬਣਦਾ ਹੈ ਕਿ ਦੋ ਦਿਨ ਪਹਿਲਾਂ ਹੀ ਸਾਡਾ ਅੰਮੋ ਨੰਗਲ ਵਿਖੇ ਸ਼ਾਮ ਦੇ ਸਮੇਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਕਰਿਆਨਾ ਸਟੋਰ ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਕੋਈ ਵੀ ਸਫਲਤਾ ਹਾਸਿਲ ਨਹੀਂ ਹੋਈ ਤੇ ਅੱਜ ਫਿਰ ਰਾਤ ਦੇ ਸਮੇਂ ਪੈਟਰੋਲ ਬੰਬ ਅਤੇ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ

ਜਦ ਇਸ ਸਬੰਧੀ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਮਨੋਜ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਥਾਣਾ ਰੰਗੜ ਨੰਗਲ ਪੁਲਿਸ ਨੇ ਅਨਪਛਾਤੀਆਂ ਉਪਰ ਮਾਮਲਾ ਦਰਜ ਕਰ ਦਿੱਤਾ ਹੈ।

Leave a Reply

Your email address will not be published. Required fields are marked *