September 8, 2026
IMG 20260830 WA0025

ਪ੍ਰੇਮ ਵਿਆਹ ਤੋਂ ਖਫ਼ਾ ਸਾਲੀਆਂ ਨੇ 83 ਵਾਰ ਕੀਤੇ ਜੀਜੇ ਉਪਰ

ਤਰਨਤਾਰਨ, 29 ਅਗਸਤ (ਬਿਊਰੋ ਰਿਪੋਰਟ)। ਨਨਿਹਾਲ ਪਿੰਡ ਨੌਰੰਗਾਬਾਦ ਦੀ ਰਹਿਣ ਵਾਲੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣਾ ਪਿੰਡ ਕੱਦਗਿੱਲ ਵਾਸੀ 25 ਸਾਲਾ ਜਗਜੀਤ ਸਿੰਘ ਉਰਫ਼ ਜੱਗਾ ਨੂੰ ਮਹਿੰਗਾ ਪੈ ਗਿਆ। ਕਥਿਤ ਤੌਰ ’ਤੇ ਉਸ ਦੇ ਦੋ ਸਾਲਿਆਂ ਨੇ ਤਰਨਤਾਰਨ ਬੱਸ ਅੱਡੇ ਦੇ ਬਾਹਰ ਉਸ ਨੂੰ ਘੇਰ ਕੇ ਚਾਕੂਆਂ ਨਾਲ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਜਗਜੀਤ ਦੇ ਚਿਹਰੇ ’ਤੇ ਚਾਕੂਆਂ ਨਾਲ 83 ਵਾਰ ਕੀਤੇ ਅਤੇ ਉਸ ਦੀਆਂ ਦੋਵੇਂ ਅੱਖਾਂ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਵਾਰਦਾਤ ਦੌਰਾਨ ਮੌਕੇ ’ਤੇ ਮੌਜੂਦ ਲੋਕ ਨੌਜਵਾਨ ਦੀ ਮਦਦ ਕਰਨ ਦੀ ਬਜਾਏ ਮੋਬਾਈਲ ਫੋਨਾਂ ’ਤੇ ਵੀਡੀਓ ਬਣਾਉਂਦੇ ਰਹੇ।

ਕਮਜ਼ੋਰ ਦਿਲ ਵਾਲੇ ਨਾ ਦੇਖਣ

ਪਿੰਡ ਕੱਦਗਿੱਲ ਵਾਸੀ ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਜਗਜੀਤ ਸਿੰਘ ਡੀਜੇ ਦਾ ਕੰਮ ਕਰਦਾ ਸੀ ਅਤੇ ਜ਼ਿਆਦਾਤਰ ਆਪਣੇ ਨਨਿਹਾਲ ਪਿੰਡ ਨੌਰੰਗਾਬਾਦ ਵਿਖੇ ਰਹਿੰਦਾ ਸੀ। ਇਸ ਦੌਰਾਨ ਨੌਰੰਗਾਬਾਦ ਦੀ ਰਹਿਣ ਵਾਲੀ ਪਿੰਕੀ ਨਾਮਕ ਲੜਕੀ ਨਾਲ ਉਸ ਦਾ ਪ੍ਰੇਮ ਸਬੰਧ ਬਣ ਗਿਆ। ਲੜਕੀ ਦੇ ਪਰਿਵਾਰਕ ਮੈਂਬਰ ਇਸ ਰਿਸ਼ਤੇ ਦੇ ਖ਼ਿਲਾਫ਼ ਸਨ। ਦੋਵਾਂ ਨੇ ਪਰਿਵਾਰ ਦੀ ਮਰਜ਼ੀ ਦੇ ਉਲਟ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਅਤੇ ਕਰੀਬ ਇੱਕ ਮਹੀਨਾ ਘਰੋਂ ਬਾਹਰ ਰਹੇ।

ਪਿਤਾ ਮੁਤਾਬਕ ਕਰੀਬ ਚਾਰ ਦਿਨ ਪਹਿਲਾਂ ਹੀ ਜਗਜੀਤ ਆਪਣੀ ਪਤਨੀ ਸਮੇਤ ਘਰ ਵਾਪਸ ਆਇਆ ਸੀ। ਐਤਵਾਰ ਨੂੰ ਪਿੰਕੀ ਦੀ ਮਾਂ ਆਪਣੀ ਧੀ ਨੂੰ ਮਿਲਣ ਲਈ ਪਿੰਡ ਕੱਦਗਿੱਲ ਆਈ ਸੀ। ਜਗਜੀਤ ਕਰੀਬ 11:40 ਵਜੇ ਆਪਣੀ ਮੋਟਰਸਾਈਕਲ ’ਤੇ ਸੱਸ ਨੂੰ ਬੱਸ ਅੱਡੇ ’ਤੇ ਛੱਡਣ ਗਿਆ। ਕਰੀਬ 12:02 ਵਜੇ ਬੱਸ ਅੱਡੇ ਤੋਂ ਬਾਹਰ ਨਿਕਲਣ ਸਮੇਂ ਉਸ ਦੇ ਸਾਲੇ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਉਸ ਨੂੰ ਘੇਰ ਲਿਆ। ਦੋਵਾਂ ਦੇ ਹੱਥਾਂ ਵਿੱਚ ਚਾਕੂ ਸਨ।

ਹਮਲੇ ਦੌਰਾਨ ਜਗਜੀਤ ਦੀ ਮੋਟਰਸਾਈਕਲ ਫੁੱਟਪਾਥ ’ਤੇ ਡਿੱਗ ਪਈ। ਇਸ ਤੋਂ ਬਾਅਦ ਦੋਵਾਂ ਨੇ ਉਸ ਨੂੰ ਸੜਕ ’ਤੇ ਸੁੱਟ ਕੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਹਮਲਾਵਰਾਂ ਨੇ ਉਸ ਦੇ ਚਿਹਰੇ ’ਤੇ 83 ਵਾਰ ਚਾਕੂ ਮਾਰੇ, ਜਿਸ ਕਾਰਨ ਉਸ ਦਾ ਚਿਹਰਾ ਖੂਨ ਨਾਲ ਲਥਪਥ ਹੋ ਗਿਆ। ਉਸ ਦੀਆਂ ਦੋਵੇਂ ਅੱਖਾਂ ’ਤੇ ਵੀ ਚਾਕੂਆਂ ਨਾਲ ਹਮਲਾ ਕੀਤਾ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ (ਐੱਚ) ਜਸਪਾਲ ਸਿੰਘ ਬਹੋੜੂ, ਥਾਣਾ ਸਿਟੀ ਦੇ ਇੰਚਾਰਜ ਪਰਮਜੀਤ ਸਿੰਘ ਵਿਰਦੀ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਰੁਪਿੰਦਰਪਾਲ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *