—-ਦੋ ਦਿਨ ਪਹਿਲਾਂ ਵੀ ਅੱਡਾ ਅੰਮੋ ਨੰਗਲ ਵਿਖੇ ਕਰਿਆਨੇ ਦੀ ਦੁਕਾਨ ਤੇ ਵੀ ਚੱਲੀਆਂ ਸਨ ਗੋਲੀਆਂ ਬਟਾਲਾ 25
—-ਦੋ ਦਿਨ ਪਹਿਲਾਂ ਵੀ ਅੱਡਾ ਅੰਮੋ ਨੰਗਲ ਵਿਖੇ ਕਰਿਆਨੇ ਦੀ ਦੁਕਾਨ ਤੇ ਵੀ ਚੱਲੀਆਂ ਸਨ ਗੋਲੀਆਂ
ਬਟਾਲਾ 25 ਅਗਸਤ(ਬਿਊਰੋ)-ਬਟਾਲਾ ਦੇ ਥਾਣਾ ਰੰਗੜ ਰੰਗੜ ਨੰਗਲ ਦੇ ਅਧੀਨ ਆਉਂਦੇ ਅੱਡਾ ਰੰਗੜ ਨੰਗਲ ਵਿਖੇ ਆੜਤੀਏ ਦੇ ਘਰ ਤੇ ਪੈਟਰੋਲ ਬੰਬ ਅਤੇ ਗੋਲੀਆਂ ਚੱਲਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਹਮਲੇ ਦਾ ਕਾਰਨ ਆੜ੍ਹਤੀ ਕੋਲੋਂ ਰੰਗਦਾਰੀ ਮੰਗਣ ਦਾ ਦੱਸਿਆ ਜਾ ਰਿਹਾ।

ਜਾਣਕਾਰੀ ਦੌਰਾਨ ਪੰਮਾ ਨੇ ਦੱਸਿਆ ਕਿ ਉਸਦਾ ਚਾਚਾ ਗੁਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਰੰਗੜ ਨੰਗਲ ਜੋ ਕਿ ਆੜਤ ਦਾ ਕੰਮ ਕਰਦਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਆਪਣੇ ਬੱਚਿਆਂ ਕੋਲੋਂ ਵਿਦੇਸ਼ ਗਿਆ ਹੋਇਆ ਜਾ। ਘਰ ਵਿੱਚ ਰੱਖੇ ਹੋਏ ਕੰਮ ਕਰਨ ਵਾਲੇ ਵਿਅਕਤੀ ਦੇ ਅਨੁਸਾਰ ਰਾਤ ਦੇ ਕਰੀਬ 1 ਵਜੇ ਬਟਾਲਾ ਤੋਂ ਜਲੰਧਰ ਰੋਡ ਵਾਲੀ ਸਾਈਡ ਤੋਂ ਅਚਾਨਕ ਧਮਾਕਾ ਹੋਇਆ ਅਤੇ ਨਾਲ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਥਾਣਾ ਰੰਘੜ ਨੰਗਲ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਜਦ ਥਾਣਾ ਰੰਘੜ ਨੰਗਲ ਦੀ ਪੁਲਿਸ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਮਹਿਤੇ ਵਾਲੀ ਸਾਈਡ ਤੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪੈਟਰੋਲ ਬੰਬ ਕੋਠੀ ਦੇ ਉੱਪਰ ਸੁੱਟਿਆ ਅਤੇ ਦੋ ਫਾਇਰ ਕਰਕੇ ਫਿਰ ਤੋਂ ਮਹਿਤਾ ਵਾਲੀ ਸਾਈਡ ਨੂੰ ਫਰਾਰ ਹੋ ਗਏ।
ਇੱਥੇ ਦੱਸਣ ਯੋਗ ਇਹ ਵੀ ਬਣਦਾ ਹੈ ਕਿ ਦੋ ਦਿਨ ਪਹਿਲਾਂ ਹੀ ਸਾਡਾ ਅੰਮੋ ਨੰਗਲ ਵਿਖੇ ਸ਼ਾਮ ਦੇ ਸਮੇਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਕਰਿਆਨਾ ਸਟੋਰ ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਕੋਈ ਵੀ ਸਫਲਤਾ ਹਾਸਿਲ ਨਹੀਂ ਹੋਈ ਤੇ ਅੱਜ ਫਿਰ ਰਾਤ ਦੇ ਸਮੇਂ ਪੈਟਰੋਲ ਬੰਬ ਅਤੇ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ
ਜਦ ਇਸ ਸਬੰਧੀ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਮਨੋਜ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਥਾਣਾ ਰੰਗੜ ਨੰਗਲ ਪੁਲਿਸ ਨੇ ਅਨਪਛਾਤੀਆਂ ਉਪਰ ਮਾਮਲਾ ਦਰਜ ਕਰ ਦਿੱਤਾ ਹੈ।