September 8, 2026
IMG 20260808 WA0002

ਦੇਵੀਕੋਠੀ ਨੇੜੇ ਚਾਲੁਜ ਮੋੜ ’ਤੇ ਅਚਾਨਕ ਬੱਸ ਬੇਕਾਬੂ ਹੋ ਕੇ ਡਿਗੀ

ਚੰਬਾ 08 ਅਗਸਤ(ਬਿਊਰੋ)-: ਜ਼ਿਲ੍ਹਾ ਚੰਬਾ ਦੇ ਉਪਮੰਡਲ ਚੁਰਾਹ ਅਧੀਨ ਬੈਰਾਗੜ੍ਹ-ਚੰਬਾ ਮਾਰਗ ’ਤੇ ਸ਼ਨੀਵਾਰ ਸਵੇਰੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਬੱਸ ਚਾਲਕ ਤੇ ਕੰਡਕਟਰ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਰੀਬ ਸੱਤ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸ਼ਰਮਾ ਟਰੈਵਲਰਜ਼ ਦੀ ਨਿੱਜੀ ਬੱਸ ਬੈਰਾਗੜ੍ਹ ਤੋਂ ਚੰਬਾ ਵੱਲ ਆ ਰਹੀ ਸੀ। ਦੇਵੀਕੋਠੀ ਨੇੜੇ ਚਾਲੁਜ ਮੋੜ ’ਤੇ ਅਚਾਨਕ ਬੱਸ ਬੇਕਾਬੂ ਹੋ ਗਈ ਅਤੇ ਸੜਕ ਤੋਂ ਹੇਠਾਂ ਦੂਜੀ ਸੜਕ ’ਤੇ ਜਾ ਡਿੱਗੀ। ਹਾਦਸੇ ਸਮੇਂ ਬੱਸ ਵਿੱਚ ਕਰੀਬ 15 ਤੋਂ 16 ਯਾਤਰੀ ਸਵਾਰ ਸਨ।

smartselect 20260808 093712 jagran2492718065453338611
ਹਾਦਸੇ ਦਾ ਸ਼ਿਕਾਰ ਬੱਸ

ਸਵੇਰੇ ਸਾਢੇ ਛੇ ਵਜੇ ਵਾਪਰਿਆ ਹਾਦਸਾ

ਮੁੱਢਲੀ ਜਾਣਕਾਰੀ ਮੁਤਾਬਕ ਬੱਸ ਸ਼ਨੀਵਾਰ ਸਵੇਰੇ ਕਰੀਬ 6.30 ਵਜੇ ਬੈਰਾਗੜ੍ਹ ਤੋਂ ਚੰਬਾ ਲਈ ਰਵਾਨਾ ਹੋਈ ਸੀ। ਬੱਸ ਨੇ ਅਜੇ ਕਰੀਬ ਤਿੰਨ ਕਿਲੋਮੀਟਰ ਦਾ ਹੀ ਸਫ਼ਰ ਤੈਅ ਕੀਤਾ ਸੀ ਕਿ ਚਾਲੁਜ ਮੋੜ ਨੇੜੇ ਚਾਲਕ ਦਾ ਬੱਸ ਤੋਂ ਸੰਤੁਲਨ ਵਿਗੜ ਗਿਆ। ਇਸ ਤੋਂ ਬਾਅਦ ਬੱਸ ਸੜਕ ਤੋਂ ਹੇਠਾਂ ਜਾ ਡਿੱਗੀ।

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਮੌਕੇ ’ਤੇ ਇਕੱਠੇ ਹੋ ਗਏ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਤੀਸਾ ਭੇਜਿਆ।

ਮੌਕੇ ’ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਬੱਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਦਸ਼ਾ ਹੈ ਕਿ ਕੁਝ ਹੋਰ ਯਾਤਰੀ ਬੱਸ ਦੇ ਮਲਬੇ ਹੇਠਾਂ ਦੱਬੇ ਹੋ ਸਕਦੇ ਹਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਟੀਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੌਕੇ ’ਤੇ ਭੇਜਿਆ ਗਿਆ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤੀਸਾ ਪਹੁੰਚਾਇਆ ਗਿਆ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

—ਵਿਜੈ ਕੁਮਾਰ ਸਕਲਾਨੀ, ਐੱਸਪੀ ਚੰਬਾ

Leave a Reply

Your email address will not be published. Required fields are marked *