ਸਕੂਲ ਆਫ਼ ਐਮੀਨੈਂਸ ਬਟਾਲਾ ਦੇ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਸਕੂਲ ਵਿਖੇ 10+1 ਅਤੇ 10+2 ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਮੁਫ਼ਤ ਸਕੂਲ ਬੈਗ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ. ਵਰਿੰਦਰਜੀਤ ਸਿੰਘ ਕਾਹਲੋਂ, ਬਲਾਕ ਯੂਥ ਕੋਆਰਡੀਨੇਟਰ, ਆਮ ਆਦਮੀ ਪਾਰਟੀ, ਬਟਾਲਾ ਸਨ। ਸਮਾਗਮ ਵਿੱਚ ਮੇਅਰ, ਨਗਰ ਨਿਗਮ ਬਟਾਲਾ, ਸ. ਭੁਪਿੰਦਰ ਸਿੰਘ ਬਾਜਵਾ, ਡਿਪਟੀ ਡੀ.ਈ.ਓ. (ਸੈ. ਸਿੱ.), ਗੁਰਦਾਸਪੁਰ, ਸ਼੍ਰੀ ਅਨਿਲ ਸ਼ਰਮਾ, ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਸ਼ਰਮਾ ਅਤੇ ਹੋਰ ਸਤਿਕਾਰਯੋਗ ਸ਼ਖਸੀਅਤਾਂ—ਕੌਂਸਲਰ ਸ. ਅਜਮੇਰ ਸਿੰਘ, ਸ. ਗਗਨਦੀਪ ਸਿੰਘ ਮੱਲ੍ਹੀ (ਗਿਫਟੀ), ਸ. ਅਮਰੀਕ ਸਿੰਘ ਨੰਬਰਦਾਰ, ਸ਼੍ਰੀ ਵਰੁਣ ਵਰਮਾ, ਸ. ਗੁਰਦੀਪ ਸਿੰਘ, ਚੇਅਰਮੈਨ ਐੱਸ.ਐੱਮ.ਸੀ., ਸਕੂਲ ਆਫ ਐਮੀਨੈਂਸ, ਬਟਾਲਾ, ਸ੍ਰੀਮਤੀ ਸੁਨੇਹਾ—ਦੀ ਹਾਜ਼ਰੀ ਵਿੱਚ ਕੁੱਲ 769 ਮੁਫ਼ਤ ਸਕੂਲ ਬੈਗ ਵਿਦਿਆਰਥੀਆਂ ਨੂੰ ਵੰਡੇ ਗਏ। ਡਿਪਟੀ ਡੀ.ਈ.ਓ. (ਸੈ. ਸਿੱ.), ਸ਼੍ਰੀ ਅਨਿਲ ਸ਼ਰਮਾ ਨੇ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ, ਜਿਨ੍ਹਾਂ ਵਿੱਚ ਅੱਜ ਦੇ ਮੁਫ਼ਤ ਸਕੂਲ ਬੈਗ ਵੀ ਸ਼ਾਮਲ ਹਨ, ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਮੇਅਰ ਸ. ਭੁਪਿੰਦਰ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਨਾਲ ਪੜਾਈ ਕਰਨ ਉਪਰੰਤ ਪ੍ਰਾਪਤ ਹੋਣ ਵਾਲੀਆਂ ਸਫਲਤਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਸ਼ਰਮਾ ਨੇ ਮੁੱਖ ਮਹਿਮਾਨ, ਮੇਅਰ ਬਟਾਲਾ, ਡਿਪਟੀ ਡੀ.ਈ.ਓ. (ਸੈ. ਸਿੱ.) ਗੁਰਦਾਸਪੁਰ ਅਤੇ ਸਮਾਗਮ ਵਿੱਚ ਸ਼ਾਮਲ ਸਮੂਹ ਪਤਵੰਤਿਆਂ ਵੱਲੋਂ ਵਿਦਿਆਰਥੀਆਂ ਲਈ ਆਪਣਾ ਕੀਮਤੀ ਸਮਾਂ ਕੱਢਣ ਲਈ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੇ ਮਾਨਯੋਗ ਮੁੱਖ ਮਹਿਮਾਨ, ਮੇਅਰ, ਬਟਾਲਾ ਅਤੇ ਡਿਪਟੀ ਡੀ.ਈ.ਓ. (ਸੈ. ਸਿੱ.) ਗੁਰਦਾਸਪੁਰ ਨੂੰ ਚੇਅਰਮੈਨ ਐੱਸ.ਐੱਮ.ਸੀ. ਅਤੇ ਸਕੂਲ ਸਟਾਫ਼ ਦੇ ਨਾਲ ਮਿਲ ਕੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।